Shiksha Focus

ਭਲਕੇ ਆਏਗਾ ਪੀਐਸਈਬੀ 12ਵੀਂ ਦਾ Result, ਇੰਝ ਕਰੋ ਚੈੱਕ ਨਤੀਜਾ

ਭਲਕੇ ਆਏਗਾ ਪੀਐਸਈਬੀ 12ਵੀਂ ਦਾ Result, ਇੰਝ ਕਰੋ ਚੈੱਕ ਨਤੀਜਾ

 

– ਪੰਜਾਬ ਭਰ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ 12ਵੀਂ ਜਮਾਤ ਦੀ ਪ੍ਰੀਖਿਆ – ਚੇਅਰਮੈਨ

ਸਿੱਖਿਆ ਫੋਕਸ, ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ 12ਵੀਂ ਜਮਾਤ ਦਾ ਨਤੀਜਾ ਕੱਲ੍ਹ ਯਾਨੀ ਬੁੱਧਵਾਰ ਨੂੰ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਬੋਰਡ ਵੱਲੋਂ ਨਤੀਜਾ ਐਲਾਨਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਜਾਣਕਾਰੀ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਤੀਜੇ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪਤਾ ਲੱਗਾ ਹੈ ਕਿ ਨਤੀਜਾ ਸਿਰਫ਼ ਵੈੱਬਸਾਈਟ ‘ਤੇ ਹੀ ਐਲਾਨਿਆ ਜਾਵੇਗਾ। ਕਿਸੇ ਵੀ ਤਰ੍ਹਾਂ ਦਾ ਗਜ਼ਟ ਨਹੀਂ ਛਾਪਿਆ ਜਾਵੇਗਾ। ਇਹ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੋਵੇਗਾ। ਇਸ ਵਿੱਚ ਕਿਸੇ ਵੀ ਨੁਕਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ। ਇਹ ਸ਼ਾਨਦਾਰ ਸਫਲਤਾ ਮਿਲੀ ਹੈ।

ਦੱਸ ਦੇਈਏ ਕਿ ਇਸ ਸਾਲ, ਪੰਜਾਬ ਭਰ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਬੋਰਡ ਪਹਿਲੇ ਦਿਨ ਤੋਂ ਹੀ ਨਤੀਜਾ ਸਮੇਂ ਸਿਰ ਐਲਾਨਣ ਦੀ ਤਿਆਰੀ ਕਰ ਰਿਹਾ ਸੀ। ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਡੀਐਮਸੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਵਿੱਚ ਐਲਾਨੀ ਜਾਵੇਗੀ ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਹੋਰ ਵਿਦਿਆਰਥੀਆਂ ਨੂੰ ਇਹ ਡੀਜੀ ਲਾਕਰ ਤੋਂ ਹਾਸਲ ਕਰਨੀ ਹੋਵੇਗੀ।

ਵਿਦਿਆਰਥੀ ਆਪਣੀ PSEB ਵੈੱਬਸਾਈਟ www.pseb.ac.in ‘ਤੇ ਲੌਗਇਨ ਕਰ ਸਕਦੇ ਹਨ। ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ। ਜਿੱਥੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਨਤੀਜਾ ਸਾਹਮਣੇ ਆਵੇਗਾ। ਇਸ ਤੋਂ ਇਲਾਵਾ, ਵਿਦਿਆਰਥੀ ਆਪਣੇ ਸਕੂਲ ਜਾ ਕੇ ਵੀ ਨਤੀਜਾ ਦੇਖ ਸਕਣਗੇ।

ਇੰਝ ਆਨਲਾਈਨ ਚੈੱਕ ਕਰੋ ਨਤੀਜਾ

-PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
-ਫਿਰ 12ਵੀਂ ਰਿਜ਼ਲਟ ਲਿੰਕ ‘ਤੇ ਕਲਿੱਕ ਕਰੋ।
-ਹੁਣ ਤੁਹਾਡੀ ਸਕਰੀਨ ‘ਤੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ।
-ਮੰਗੀ ਗਈ ਜਾਣਕਾਰੀ ਦਰਜ ਕਰਕੇ ਸਬਮਿੱਟ ਕਰੋ।
-ਇਸ ਤੋਂ ਬਾਅਦ ਵਿਦਿਆਰਥੀ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।