Shiksha Focus

ਪੰਜਾਬ ਦੇ ਪੁਰਾਣੇ ਕਾਲਜ ‘ਚ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪੰਜਾਬ ਦੇ ਪੁਰਾਣੇ ਕਾਲਜ ‘ਚ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ

 

 

ਸਿੱਖਿਆ ਫੋਕਸ, ਖੰਨਾ। ਐਂਗਲੋ ਸੰਸਕ੍ਰਿਤ ਕਾਲਜ ਵਿੱਚ ਇਕ ਵਿਦਿਆਰਥੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ਪ੍ਰਬੰਧਨ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਮ੍ਰਿਤਕ ਦਾ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਆਪਣੇ ਇਸ ਕਦਮ ਲਈ ਮਾਤਾ ਅਤੇ ਪਿਤਾ ਤੋਂ ਮੁਆਫ਼ੀ ਮੰਗੀ ਹੈ।

ਦੱਸਣਯੋਗ ਹੈ ਕਿ ਅੱਜ ਉਤਰ ਭਾਰਤ ਦੇ ਪੁਰਾਣੇ ਐਂਗਲੋ ਸੰਸਕ੍ਰਿਤ ਕਾਲਜ ‘ਚ ਪੜਨ ਵਾਲੇ ਵਿਦਿਆਰਥੀ ਰਾਜਵਿੰਦਰ ਸ਼ਰਮਾ ਨਾਲ, ਜਿਸ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਕਿਸੇ ਨੂੰ ਵੀ ਆਪਣੀ ਮੌਤ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਆਪਣੇ ਮਾਂ-ਪਿਓ ਤੋਂ ਆਪਣੀ ਇਸ ਗਲਤੀ ਦੀ ਵੀ ਮੁਆਫ਼ੀ ਵੀ ਮੰਗੀ।