ਅਧਿਆਪਕ ਵਰਗ ਚਾਨਣ ਮੁਨਾਰਾ ਬਣ ਕੇ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਣ – ਪ੍ਰਿਤਪਾਲ ਕੋਰ
ਸਿੱਖਿਆ ਫੋਕਸ, ਮੋਗਾ। ਪ੍ਰਿਤਪਾਲ ਕੋਰ ਸੀਨੀਅਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਾ, ਲੁਧਿਆਣਾ ਨੂੰ ਸੇਵਾ ਮੁਕਤ ਹੋ ਗਏ। ਸੇਵਾ ਮੁਕਤ ਹੋਣ ਤੇ ਭੁਪਿੰਦਰ ਸਿੰਘ ਅਤੇ ਸਕੂਲ ਦੇ ਹੋਰ ਸਟਾਫ ਮੈਂਬਰਜ਼ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਉਨ੍ਹਾਂ ਨੇ 31 ਸਾਲ 1 ਮਹੀਨਾ ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਆਪਣੇ ਗਿਆਨ ਅਤੇ ਤਜਰਬੇ ਨਾਲ ਰੋਸ਼ਨ ਕੀਤਾ।
ਸੇਵਾ ਮੁਕਤੀ ਤੇ ਆਪਣੇ ਇਕ ਸੰਦੇਸ਼ ਵਿੱਚ ਪ੍ਰਿਤਪਾਲ ਕੋਰ ਨੇ ਅਧਿਆਪਕ ਵਰਗ ਨੂੰ ਚਾਨਣ ਮੁਨਾਰਾ ਬਣ ਕੇ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਅੱਜ ਦੇ ਵਿਦਿਆਰਥੀ ਆਉਣ ਵਾਲੇ ਭਵਿੱਖ ਵਿੱਚ ਸਮਾਜ ਦੀ ਅਗਵਾਈ ਕਰ ਸਕਣ ਅਤੇ ਸਮਾਜ ਦੇ ਮਾਰਗ ਦਰਸ਼ਕ ਬਣ ਕੇ ਆਉਣ ਵਾਲੀ ਪੀੜ੍ਹੀ ਨੂੰ ਸਹੀ ਸੇਧ ਦੇ ਸਕਣ।
ਪ੍ਰਿਤਪਾਲ ਕੋਰ ਦਾ ਜਨਮ 13 ਮਾਰਚ 1967 ਨੂੰ ਪਿਤਾ ਗੁਰਮੇਲ ਸਿੰਘ ਦਰਦੀ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਮੈਟ੍ਰਿਕ ਪੱਧਰ ਦੀ ਵਿਦਿਆ ਸਰਕਾਰੀ ਸੀਨੀਅਰ ਮਾਡਲ ਸਕੂਲ ਸਿਵਲ ਲਾਈਨਜ ਪਟਿਆਲਾ ਤੋਂ ਹਾਸਲ ਕੀਤੀ। ਉਨ੍ਹਾਂ ਬੈਚੂਲਰ ਆਫ ਆਰਟਸ ਦੀ ਡਿਗਰੀ ਸਰਕਾਰੀ ਕਾਲਜ ਫਾਰ ਵੂਮੇਨ ਪਟਿਆਲਾ ਤੋਂ ਪ੍ਰਾਪਤ ਕੀਤੀ।
ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਐਸ .ਸੀ ਜੋਗਰਫੀ ਕੀਤੀ ਤੇ 26 ਫਰਵਰੀ ,1994 ਨੂੰ ਸਰਕਾਰੀ ਹਾਈ ਸਕੂਲ ਰਸੂਲਪੁਰ ਲੁਧਿਆਣਾ ਵਿਖੇ ਬਤੌਰ ਐਸ.ਐਸ.ਮਿਸਟ੍ਰੈਸ ਦੀ ਸੇਵਾ ਸ਼ੁਰੂ ਕੀਤੀ। ਉਨ੍ਹਾਂ 13 ਜੁਲਾਈ, 2012 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੁੱਘੀਪੁਰਾ, ਮੋਗਾ ਵਿਖੇ ਬਤੌਰ ਜੌਗਰਫੀ ਲੈਕਚਰਾਰ ਜੁਆਇਨ ਕੀਤਾ।