ਸਿੱਖਿਆ ਵਿਭਾਗ ਦਾ ਫੈਸਲਾ: ਕੋਚਿੰਗ ਅਦਾਰਿਆਂ ਨਾਲ ਸਾਂਝ ਰੱਖਣ ਵਾਲੇ ਕਾਲਜਾਂ ਦੀ ਰੱਦ ਹੋਵੇਗੀ ਮਾਨਤਾ
– ਕਮੇਟੀ ਨੇ ਕੋਚਿੰਗ ਅਦਾਰਿਆਂ ਅਤੇ ਕਾਲਜਾਂ ਦੀ ਗੱਠਜੋੜ ਦਾ ਪਤਾ ਲਗਾਉਣ ਲਈ ਇਕ ਅਧਿਐਨ ਗਰੁੱਪ ਕੀਤਾ ਗਠਿਤ
ਸਿੱਖਿਆ ਫੋਕਸ, ਦਿੱਲੀ। ਕਾਲਜ ਤੇ ਕੋਚਿੰਗ ਅਦਾਰਿਆਂ ਵਿਚਾਲੇ ਵਧਦੇ ਗੱਠਜੋੜ ’ਤੇ ਸਿੱਖਿਆ ਮੰਤਰਾਲੇ ਨਾਲ ਜੁੜੀ ਇਕ ਸੰਸਦੀ ਕਮੇਟੀ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਕਮੇਟੀ ਨੇ ਕੇਂਦਰ ਸਰਕਾਰ ਨੂੰ ਦੋਵਾਂ ਵਿਚਾਲੇ ਤੇਜ਼ੀ ਨਾਲ ਵੱਧ ਰਹੇ ਇਸ ਨਾਪਾਕ ਗੱਠਜੋੜ ਨੂੰ ਖਤਮ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੌਰਾਨ ਕੋਚਿੰਗ ਅਦਾਰਿਆਂ ਨਾਲ ਰਲ ਕੇ ਕੰਮ ਕਰਨ ਵਾਲੇ ਕਾਲਜਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਮਾਨਤਾ ਰੱਦ ਕਰਨ ਤੇ ਉਨ੍ਹਾਂ ਨੂੰ ਮਿਲਣ ਵਾਲੇ ਵਿੱਤੀ ਮਦਦ ’ਤੇ ਵੀ ਤੁਰੰਤ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਦੇ ਦੇਸ਼ ਦੀ ਸਿੱਖਿਆ ਲਈ ਕਾਲਜਾਂ ਤੇ ਕੋਚਿੰਗ ਅਦਾਰਿਆਂ ਵਿਚਾਲੇ ਗੱਠਜੋੜ ਨੂੰ ਖਤਰਨਾਕ ਦੱਸਿਆ ਹੈ। ਨਾਲ ਹੀ ਕੇਂਦਰ ਸਰਕਾਰ ਨੂੰ ਹੁਣ ਤੱਕ ਇਸ ਦਿਸ਼ਾ ’ਚ ਕਿਸੇ ਤਰ੍ਹਾਂ ਕੋਸ਼ਿਸ਼ ਨਹੀਂ ਕੀਤੇ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਕਮੇਟੀ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਪਹਿਲਾਂ ਹੀ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀਸਿਫਾਰਸ਼ ਕੀਤੀ ਸੀ। ਬਾਵਜੂਦ ਇਸ ਦੇ ਹਾਲੇ ਤੱਕ ਇਸ ਦਿਸ਼ਾ ’ਚ ਕੋਈ ਕੰਮ ਨਹੀਂ ਕੀਤਾ ਗਿਆ।
ਕਮੇਟੀ ਨੇ ਫਿਲਹਾਲ ਇਸ ਗੱਠਜੋੜ ਦਾ ਪਤਾ ਲਗਾਉਣ ਲਈ ਇਕ ਅਧਿਐਨ ਗਰੁੱਪ ਗਠਿਤ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਉਸ ਦੀ ਜਿਹੜੀ ਰਿਪੋਰਟ ਆਏ ਉਸ ਤੋਂ ਕਮੇਟੀ ਨੂੰ ਵੀ ਜਾਣੂ ਕਰਵਾਇਆ ਜਾਵੇ। ਕਮੇਟੀ ਨੇ ਆਪਣੀ ਰਿਪੋਰਟ ’ਚ ਕਿਸੇ ਸੂਬੇ ਦਾ ਨਾਂ ਨਹੀਂ ਲਿਆ। ਪਰ ਇਹ ਕਿਹਾ ਕਿ ਕਈ ਸੂਬਿਆਂ ਤੇ ਸ਼ਹਿਰਾਂ ’ਚ ਇਹ ਗੱਠਜੋੜ ਕਾਫ਼ੀ ਸਿਖਰ ’ਤੇ ਪਹੁੰਚ ਗਿਆ ਹੈ। ਇਸ ਨਾਲ ਦੇਸ਼ ਦੀ ਨਵੀਂ ਪੀੜ੍ਹੀ ਦੀ ਸਿੱਖਣ ਦੀ ਸਮਰੱਥਾ ਖਤਮ ਹੁੰਦੀ ਜਾ ਰਹੀ ਹੈ।