Shiksha Focus

ਪੰਜਾਬ ਚ ਵਿਦਿਆਰਥੀਆਂ ਨੂੰ ਹੁਣ ਦੋ ਸੈਸ਼ਨਾਂ ਵਿੱਚ ਮਿਲੇਗਾ ਦਾਖ਼ਲਾ ਲੈਣ ਦਾ ਮੌਕਾ

Punjab School Education Board

ਪੰਜਾਬ ਚ ਵਿਦਿਆਰਥੀਆਂ ਨੂੰ ਹੁਣ ਦੋ ਸੈਸ਼ਨਾਂ ਵਿੱਚ ਮਿਲੇਗਾ ਦਾਖ਼ਲਾ ਲੈਣ ਦਾ ਮੌਕਾ

 

 

– ਪਹਿਲਾ ਸੈਸ਼ਨ ਅਪ੍ਰੈਲ ਤੋਂ ਅਤੇ ਦੂਜਾ ਸੈਸ਼ਨ ਅਕਤੂਬਰ ਤੋਂ ਹੋਵੇਗਾ ਸ਼ੁਰੂ

 

 

ਸਿੱਖਿਆ ਫੋਕਸ, ਚੰਡੀਗੜ੍ਹ। ਵਿਦਿਆਰਥੀਆਂ ਲਈ ਵੱਡੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਹੁਣ ਦੋ ਸੈਸ਼ਨਾਂ ਵਿੱਚ ਦਾਖ਼ਲਾ ਲੈਣ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਓਪਨ ਸਕੂਲ ਪ੍ਰਣਾਲੀ ਤਹਿਤ 10ਵੀਂ ਅਤੇ 12ਵੀਂ ਜਮਾਤ ਦੇ ਦੋ ਸੈਸ਼ਨ ਹੋਣਗੇ।

ਜਾਣਕਾਰੀ ਮੁਤਾਬਕ ਪਹਿਲਾ ਸੈਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਦੂਜਾ ਸੈਸ਼ਨ ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲਾਂ ਵਿਦਿਆਰਥੀ ਫਰਵਰੀ-ਮਾਰਚ ‘ਚ ਪ੍ਰੀਖਿਆ ਦਿੰਦੇ ਸਨ ਪਰ ਹੁਣ ਇਹ ਪ੍ਰੀਖਿਆਵਾਂ ਜੁਲਾਈ-ਅਗਸਤ ‘ਚ ਵੀ ਹੋਣਗੀਆਂ। ਇਸ ਕਾਰਨ ਜਿਹੜੇ ਵਿਦਿਆਰਥੀ ਕਿਸੇ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਮੌਕਾ ਮਿਲੇਗਾ। ਓਪਨ ਸਕੂਲ ਪ੍ਰਣਾਲੀ ਤਹਿਤ ਵਿਦਿਆਰਥੀ ਘਰ ਬੈਠੇ ਹੀ ਪੜ੍ਹ ਸਕਦੇ ਹਨ।

ਇਸ ਦੇ ਨਾਲ ਹੀ ਦੋ ਸੈਸ਼ਨਾਂ ਵਿੱਚ ਦਾਖਲਾ ਲੈਣ ਨਾਲ ਵਿਦਿਆਰਥੀਆਂ ਦਾ ਸਾਲ ਖਰਾਬ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਕਾਫੀ ਲਾਭ ਮਿਲੇਗਾ। ਪੀਐਸਈਬੀ ਓਪਨ ਸਕੂਲ ਦੀ ਕੋਆਰਡੀਨੇਟਰ ਸੀਮਾ ਚਾਵਲਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿੱਖਿਆ ਤੋਂ ਵਾਂਝੇ ਬੱਚਿਆਂ ਦੀ ਸਹੂਲਤ ਲਈ ਇਹ ਸਕੀਮ ਸ਼ੁਰੂ ਕੀਤੀ ਹੈ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ।