Shiksha Focus

ਅਧਿਆਪਕ ਵਰਗ ਨੂੰ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਜਰੂਰਤ – ਸਰਬਪ੍ਰੀਤ ਕੋਰ

ਅਧਿਆਪਕ ਵਰਗ ਨੂੰ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਜਰੂਰਤ – ਸਰਬਪ੍ਰੀਤ ਕੋਰ

 

 

ਸਿੱਖਿਆ ਫੋਕਸ, ਮਨਕਪੁਰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਕਪੁਰ ਦੀ ਅਧਿਪਾਪਿਕਾ ਸਰਬਪ੍ਰੀਤ ਕੋਰ ਨੂੰ ਸੇਵਾ ਮੁਕਤੀ ਤੇ ਸਕੂਲ ਦੇ ਵਿੱਚ ਇਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਇੰਦੂ ਬਾਲਾ ਅਤੇ ਸਟਾਫ ਮੈਂਬਰਜ਼ ਨੇ ਸਰਬਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ।

ਪ੍ਰਿੰਸੀਪਲ ਇੰਦੂ ਬਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬਪ੍ਰੀਤ ਕੋਰ ਦਾ ਜਨਮ 28 ਮਾਰਚ 1967 ਨੂੰ ਪਿਤਾ ਹਰਇੰਦਰ ਸਿੰਘ ਅਤੇ ਮਾਤਾ ਅਵਤਾਰ ਕੌਰ ਦੇ ਘਰ ਹੋਇਆ। ਉਨ੍ਹਾਂ ਮੈਟ੍ਰਿਕ ਪੱਧਰ ਦੀ ਵਿਦਿਆ ਸਰਕਾਰੀ ਸੀਨੀਅਰ ਮਾਡਲ ਸਕੂਲ ਸਿਵਲ ਲਾਈਨਜ ਪਟਿਆਲਾ ਤੋਂ ਹਾਸਲ ਕੀਤੀ। ਉਨ੍ਹਾਂ ਬੀ ਐਸ ਸੀ ਦੀ ਡਿਗਰੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਅਤੇ ਬੀ.ਐਡ ਦੀ ਡਿਗਰੀ ਸਟੇਟ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀਆਂ।

ਸਰਬਪ੍ਰੀਤ ਕੋਰ ਨੇ ਐਮ.ਐਸ.ਕੈਮਸਟਰੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਤੋਂ ਹਾਸਲ ਕੀਤੀ।ਅਤੇ ਐਮ ਐਂਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਪ੍ਰਾਪਤ ਕੀਤੀ। 1991 ਵਿੱਚ ਸਰਕਾਰੀ ਪ੍ਰਇਮਰੀ ਸਕੂਲ ਨਨਾਨਸੂ ਵਿਖੇ ਬਤੌਰ ਜੇ ਬੀ ਟੀ ਜੁਆਇੰਨ ਕੀਤਾ ਅਤੇ 1994 ਵਿੱਚ ਅਸਤੀਫਾ ਦੇ ਕੇ 5 ਅਗਸਤ 1994 ਨੂੰ ਸਰਕਾਰੀ ਸਕੂਲ ਉਕਸੀ ਸੈਣੀਆਂ‌ ਵਿੱਚ ਬਤੋਰ ਸਾਇੰਸ ਮਿਸਟ੍ਰੈਸ ਸੇਵਾ ਸੁ਼ਰੂ ਕੀਤੀ।

ਉਨਾਂ ਨੂੰ 16 ਮਈ, 2012 ਵਿੱਚ ਤਰਕੀ ਬਤੌਰ ਕਮਿਸਟਰੀ ਲੈਕਚਰਾਰ ਮਿਲੀ ਅਤੇ ਉਨਾਂ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਰੋਸ਼ਨ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ 34 ਸਾਲ ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਆਪਣੇ ਗਿਆਨ ਅਤੇ ਤਜਰਬੇ ਨਾਲ ਰੋਸ਼ਨ ਕੀਤਾ।

ਸੇਵਾ ਮੁਕਤੀ ਤੇ ਆਪਣੇ ਇਕ ਸੰਦੇਸ਼ ਵਿੱਚ ਸਰਬਪ੍ਰੀਤ ਕੋਰ ਨੇ ਅਧਿਆਪਕ ਵਰਗ ਨੂੰ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਪੀਲ ਕੀਤੀ ਤਾਂ ਜ਼ੋ ਅੱਜ ਦੇ ਵਿਦਿਆਰਥੀ ਆਉਣ ਵਾਲੇ ਭਵਿੱਖ ਵਿੱਚ ਸਮਾਜ ਦੀ ਅਗਵਾਈ ਕਰ ਸਕਣ ।