ਅਧਿਆਪਕ ਕਰਨਗੇ ਮੁੱਖ ਮੰਤਰੀ ਦਾ ਘਿਰਾਓ
– ਸਰਕਾਰ ਸਾਡੀਆ ਮੰਗਾ ਮੰਨਣ ਦੀ ਵਜਾਏ ਵਾਰ ਵਾਰ ਮੀਟਿੰਗ ਦੇ ਕੇ ਗੱਲਬਾਤ ਤੋ ਭੱਜ ਰਹੀ ਹੈ – ਰਾਜ ਸਿੰਘ
ਸਿੱਖਿਆ ਫੋਕਸ, ਮਾਨਸਾ (22 ਜਨਵਰੀ)| ਐੱਨ ਐੱਸ ਕਿਉ ਐਫ਼ ਅਧਿਆਪਕ ਯੂਨੀਅਨ ਵੱਲੋਂ 26 ਜਨਵਰੀ ਨੂੰ ਫਰੀਦਕੋਟ ਚ ਮੁੱਖ ਮੰਤਰੀ ਦੇ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈਂl ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਭੀਖੀ ਨੇ ਕਿਹਾ ਕਿ ਸਰਕਾਰ ਵਾਰ ਵਾਰ ਮੀਟਿੰਗ ਦੇ ਕੇ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਜਿਸ ਕਾਰਨ ਐੱਨ ਐੱਸ ਕਿਉ ਐਫ਼ ਅਧਿਆਪਕਾਂ ਵਿੱਚ ਭਾਰੀ ਰੋਸ ਹੈ|
ਇਸ ਮੌਕੇ ਬੋਲਦਿਆਂ ਜਿਲ੍ਹਾ ਸਕੱਤਰ ਰਾਜ ਸਿੰਘ ਮਾਨਸਾ ਨੇ ਮੰਗ ਕੀਤੀ ਕਿ ਐੱਨ ਐੱਸ ਕਿਉ ਐਫ਼ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ NSQF ਅਧਿਆਪਕਾਂ ਨੇ ਕਿਹਾ ਕਿ ਸਰਕਾਰ ਸਾਡੀਆ ਮੰਗਾ ਮੰਨਣ ਦੀ ਵਜਾਏ ਵਾਰ ਵਾਰ ਮੀਟਿੰਗ ਦੇ ਕੇ ਗੱਲਬਾਤ ਤੋ ਭੱਜ ਰਹੀ ਹੈ।
ਇਸ ਕਰ ਕੇ ਸਾਡੇ ਕੋਲ ਸੰਘਰਸ਼ ਤੋ ਬਿਨਾ ਕੋਈ ਹੋਰ ਚਾਰਾ ਨਹੀਂ। ਇਸ ਮੌਕੇ NSQF ਜਥੇਬੰਦੀ ਦੇ ਜਿਲਾ ਵਿੱਤ ਸਕੱਤਰ ਨਰਪਿੰਦਰ ਸਿੰਘ ਮਾਨਸਾ ਨੇ ਕਿਹਾ ਕੇ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ NSQF ਅਧਿਆਪਕਾ ਨੂੰ ਕੰਪਨੀਆਂ ਦੇ ਚੁੰਗਲ ਵਿੱਚੋ ਕੱਢਕੇ ਸਿੱਖਿਆ ਵਿਭਾਗ ਵਿਚ ਮਾਰਜ ਕਰੇ ਅਤੇ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਰਕਾਰ ਨੂੰ ਅਧਿਆਪਕਾ ਦੇ ਤਿਖੇ ਰੋਹ ਦਾ ਸਾਮ੍ਹਣਾ ਕਰਨਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ, ਲਾਭ ਸਿੰਘ , ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਕਿਰਨਜੀਤ ਕੌਰ, ਬਲਜੀਤ ਕੌਰ ਬਰੇਟਾ, ਕਿਰਨ ਬਾਲਾ ਬੋਹਾ, ਕੁਲਵਿੰਦਰ ਸਿੰਘ ਸਨ।।