ਕੋਰੋਨਾ ਕਾਲ ’ਚ ਲੱਗੇ ਝਟਕੇ ਤੋਂ ਸੰਭਲੇ ਸਕੂਲ, ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਸਿੱਖਣ ਦੇ ਪੱਧਰ ’ਚ ਹਇਆ ਸੁਧਾਰ
– ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ 2024 ’ਚ ਦਾਖ਼ਲੇ ਤੇ ਪੜ੍ਹਾਈ ’ਚ ਸੁਧਾਰ ਦੇ ਸਾਹਮਣੇ ਆਏ ਤੱਥ
ਸਿੱਖਿਆ ਫੋਕਸ, ਨਵੀਂ ਦਿੱਲੀ : ਕੋਰੋਨਾ ਤੋਂ ਬਾਅਦ ਦੌਰਾਨ ਸਿੱਖਿਆ ਖੇਤਰ ’ਚ ਆਏ ਸੰਕਟ ਤੋਂ ਦੇਸ਼ ਦੇ ਸਕੂਲ ਹੁਣ ਸੰਭਲ ਚੁੱਕੇ ਹਨ। ਦਾਖ਼ਲਾ ਦਰ ’ਚ ਸੁਧਾਰ ਦੇ ਨਾਲ-ਨਾਲ ਪੜ੍ਹਾਈ ਦੇ ਪੱਧਰ ’ਚ ਵੀ ਤੱਰਕੀ ਹੋਣੀ ਸ਼ੁਰੂ ਹੋ ਗਈ ਹੈ। 2018 ’ਚ ਜਿੱਥੇ ਸਕੂਲਾਂ ’ਚ ਦਾਖ਼ਲੇ ਦੀ ਦਰ 95 ਫ਼ੀਸਦੀ ਤੋਂ ਵੱਧ ਸੀ, ਉਥੇ 2024 ’ਚ ਇਹ ਵਧ ਕੇ 98.1 ਫ਼ੀਸਦੀ ਹੋ ਗਈ ਹੈ। ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਸਿੱਖਣ ਦੇ ਪੱਧਰ ’ਚ ਪਿਛਲੇ 20 ਸਾਲਾਂ ’ਚ ਸਭ ਤੋਂ ਵੱਧ ਸੁਧਾਰ ਦੇਖਿਆ ਗਿਆ ਹੈ। 2018 ’ਚ ਸਰਕਾਰੀ ਸਕੂਲਾਂ ਦੀ ਤੀਜੀ ਜਮਾਤ ਦੇ ਸਿਰਫ਼ 20.9 ਬੱਚੇ ਦੂਜੀ ਜਮਾਤ ਦੀਆਂ ਕਿਤਾਬਾਂ ਪੜ੍ਹ ਸਕਦੇ ਸੀ, ਜਦਕਿ 2024 ’ਚ ਇਹ ਅੰਕੜਾ 23.4 ਫ਼ੀਸਦੀ ਤੱਕ ਪੁੱਜ ਗਿਆ।
ਪ੍ਰਥਮ ਸੰਸਥਾ ਵੱਲੋਂ ਕੀਤੇ ਗਏ ਅਧਿਐਨ ਅਤੇ ਜਾਰੀ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ਅਸਰ) 2024 ’ਚ ਇਹ ਸਕਾਰਾਤਮਕ ਤਬਦੀਲੀ ਸਾਹਮਣੇ ਆਈ ਹੈ। ਇਸ ਦੌਾਰਨ ਦੇਸ਼ ’ਚ ਡਿਜੀਟਲ ਸਾਖਰਤਾ ’ਚ ਵੀ ਸੁਧਾਰ ਹੋਇਆ ਹੈ। ਰਿਪੋਰਟ ਦੇ ਮੁਤਾਬਕ 14-16 ਸਾਲ ਦੇ ਲਗਪਗ 20 ਫ਼ੀਸਦੀ ਬੱਚਿਆਂ ਦੀ ਹੁਣ ਸਮਾਰਟਫੋਨ ਤੱਕ ਪਹੁੰਚ ਹੈ। 82 ਫ਼ੀਸਦੀ ਬੱਚਿਆਂ ਨੇ ਦੱਸਿਆ ਕਿ ਉਹ ਸਮਾਰਟਫੋਨ ਦਾ ਇਸਤੇਮਾਲ ਕਰਨਾ ਜਾਣਦੇ ਹਨ ਤੇ 57 ਫ਼ੀਸਦੀ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਆਪਣੀਆਂ ਵਿੱਦਿਅਕ ਸਰਗਰਮੀਆਂ ਲਈ ਸਮਾਰਟਫੋਨ ਦੀ ਵਰਤੋਂ ਕੀਤੀ।
ਰਿਪੋਰਟ ’ਚ ਸਮਾਰਟਫੋਨ ਦੇ ਇਸਤੇਮਾਲ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਵੀ ਪਾਈ ਗਈ ਹੈ। ਅਸਰ ਰਿਪੋਰਟ ਨੂੰ ਤਿਆਰ ਕਰਨ ਲਈ 29 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 605 ਜ਼ਿਲ੍ਹਿਆਂ ਦੇ ਲਗਪਗ ਸਾਢੇ ਛੇ ਲੱਖ ਬੱਚਿਆਂ ਵਿਚਾਲੇ ਸਕੂਲੀ ਸਿੱਖਿਆ ਦੀ ਸਥਿਤੀ ਦਾ ਅਧਿਐਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਤੋਂ ਪੜ੍ਹਾਈ ਦੇ ਪੱਧਰ, ਗਣਿਤ ’ਚ ਉਨ੍ਹਾਂ ਦੀ ਪ੍ਰਵੀਣਤਾ ਤੇ ਡਿਜੀਟਲ ਸਾਖਰਤਾ ਨਾਲ ਜੁੜੇ ਸਵਾਲ ਪੁੱਛੇ ਗਏ।
ਇਹ ਰਿਪੋਰਟ ਪ੍ਰਥਮ ਸੰਸਥਾ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਪੱਧਰ ’ਤੇ ਜਮਾਤ ਤਿੰਨ ’ਚ ਪੜ੍ਹਣ ਵਾਲੇ ਅਜਿਹੇ ਬੱਚਿਆਂ ਦੀ ਗਿਣਤੀ ਤੇਜ਼ੀ ਤੋਂ ਵਧ ਰਹੀ ਹੈ ਜੋ ਜਮਾਤ ਦੋ ਦੀਆਂ ਪਾਠ ਪੁਸਤਕਾਂ ਪੜ੍ਹਣ ’ਚ ਸਮਰੱਥ ਹਨ। 2014 ’ਚ ਇਹ ਗਿਣਤੀ 23.6 ਫ਼ੀਸਦੀ ਸੀ ਜੋ 2018 ’ਚ ਵਧ ਕੇ 27.3 ਫ਼ੀਸਦੀ ਹੋ ਗਈ ਪਰ ਕੋਰੋਨਾ ਦੇ ਕਾਰਨ 2022 ’ਚ 20.5 ਫ਼ੀਸਦੀ ’ਤੇ ਪੁੱਜ ਗਈ ਸੀ। ਪਰ ਹੁਣ ਸਥਿਤੀ ’ਚ ਸੁਧਾਰ ਹੋਇਆ ਹੈ ਤੇ 2024 ’ਚ ਇਹ ਦਰ 27.1 ਫ਼ੀਸਦੀ ਹੋ ਗਈ ਹੈ।
ਇਸ ਤਰ੍ਹਾਂ, ਜਮਾਤ ਪੰਜ ’ਚ ਪੜ੍ਹਣ ਵਾਲੇ ਬੱਚਿਆਂ ਦੀ ਸਿੱਖਣ ਦੀ ਸਮਰੱਥਾ ’ਚ ਵੀ ਸੁਧਾਰ ਹੋਇਆ ਹੈ।2014 ’ਚ, ਜਮਾਤ ਪੰਜ ਦੇ ਸਿਰਫ਼ 48 ਫ਼ੀਸਦੀ ਬੱਚੇ ਦੂਜੀ ਜਮਾਤ ਦੀਆਂ ਕਿਤਾਬਾਂ ਪੜ੍ਹ ਸਕਦੇ ਸਨ, ਜਦਕਿ 2024 ’ਚ ਇਹ ਫ਼ੀਸਦੀ 48.8 ਫ਼ੀਸਦੀ ਹੋ ਗਈ ਹੈ। ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਜ਼ਿਕਰਯੋਗ ਸੁਧਾਰ ਕੀਤਾ ਹੈ।
ਰਿਪੋਰਟ ਮੁਤਾਬਕ ਜਮਾਤ ਇਕ ’ਚ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਘੱਟ ਹੋ ਰਹੀ ਹੈ।2018 ’ਚ ਇਹ ਅੰਕੜਾ 25.6 ਫ਼ੀਸਦੀ, ਜੋ 2024 ’ਚ 16.7 ਫ਼ੀਸਦੀ ਤੱਕ ਪਹੁੰਚ ਗਿਆ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਆਉਣ ਤੋਂ ਬਾਅਦ ਕੇਂਦਰ ਨੇ ਸਾਰੇ ਸੂਬਿਆਂ ਨੂੰ ਪਹਿਲੀ ਜਮਾਤ ’ਚ ਪ੍ਰਵੇਸ਼ ਦੀ ਉਮਰ ਛੇ ਸਾਲ ਕਰਨ ਦਾ ਸੁਝਾਅ ਦਿੱਤਾ ਸੀ।
ਗਣਿਤ ਦੇ ਸਵਾਲਾਂ ਨੂੰ ਹੱਲ ਕਰਨ ’ਚ ਪਹਿਲਾਂ ਤੋਂ ਤੇਜ਼ ਹੋਏ ਵਿਦਿਆਰਥੀ
ਰਿਪੋਰਟ ਮੁਤਾਬਕ ਸਕੂਲੀ ਵਿਦਿਆਰਥੀ ਹੁਣ ਗਣਿਤ ਦੇ ਸਵਾਲ ਹੱਲ ਕਰਨ ’ਚ ਪਹਿਲਾਂ ਤੋਂ ਤੇਜ਼ ਹੋਏ ਹਨ।2014 ’ਚ ਜਿੱਥੇ ਤੀਜੀ ਦੇ ਵਿਦਿਆਰਥੀ 25.4 ਫ਼ੀਸਦੀ ਵਿਦਿਆਰਥੀ ਹੀ ਘਟਾ ਕਰ ਸਕਦੇ ਸੀ, ਉਥੇ 2016 ’ਚ ਇਹ ਅੰਕੜਾ 27.1 ਫ਼ੀਸਦੀ, 2018 ’ਚ 28.2 ਤੇ ਸਾਲ 2022 ’ਚ 25.9 ਫ਼ੀਸਦੀ ਸੀ। 2024 ’ਚ ਇਹ ਅੰਕੜਾ 33.7 ਫ਼ੀਸਦੀ ’ਤੇ ਪੁੰਜ ਗਿਆ।
ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਸਰਕਾਰੀ ਸਕੂਲਾਂ ’ਚ ਵੱਡਾ ਸੁਧਾਰ ਹੋਇਆ ਹੈ। ਇਸੇ ਤਰ੍ਹਾਂ 2024 ’ਚ ਪੰਜਵੀਂ ਜਮਾਤ ’ਚ ਪੜ੍ਹਣ ਵਾਲੇ ਸਿਰਫ਼ 26.1 ਫ਼ੀਸਦੀ ਵਿਦਿਆਰਥੀ ਹੀ ਭਾਗ (ਡਵੀਜ਼ਨ) ਸਕਦੇ ਸੀ। ਸਾਲ 2016 ’ਚ ਇਹ ਅੰਕੜਾ 26 ਫ਼ੀਸਦੀ, 2018 ’ਚ 27.9 ਫ਼ੀਸਦੀ ਤੇ 2022 ’ਚ 25.6 ਫ਼ੀਸਦੀ ਸੀ।2024 ’ਚ ਇਹ ਅੰਕੜਾ 30.7 ਫ਼ੀਸਦੀ ’ਤੇ ਪੁੱਜ ਗਿਆ।