Shiksha Focus

ਈ-ਸੇਵਾ ਪੋਰਟਲ ਰਾਹੀਂ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੀ ਕਰ ਸਕਣਗੇ ਆਨਲਾਈਨ ਦਸਤਾਵੇਜਾਂ ਦੀ ਤਸਦੀਕ

ਈ-ਸੇਵਾ ਪੋਰਟਲ ਰਾਹੀਂ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੀ ਕਰ ਸਕਣਗੇ ਆਨਲਾਈਨ ਦਸਤਾਵੇਜਾਂ ਦੀ ਤਸਦੀਕ

 

 

– ਵਟਸਐਪ ਰਾਹੀਂ ਵੀ ਕੀਤੀ ਜਾ ਸਕਦੀ ਹੈ ਦਸਤਾਵੇਜਾਂ ਦੀ ਆਨਲਾਈਨ ਤਸਦੀਕ – ਡਿਪਟੀ ਕਮਿਸ਼ਨਰ

 

 

 

ਸਿੱਖਿਆ ਫੋਕਸ, ਮਾਲੇਰਕੋਟਲਾ। ਪੰਜਾਬ ਸਰਕਾਰ ਵਲੋਂ ਡਿਜੀਟਲ ਪੰਜਾਬ ਦੀ ਲਗਾਤਾਰਤਾ ਵਿੱਚ ਇੱਕ ਹੋਰ ਪੁਲਾਂਘ ਪੁਟਦਿਆਂ, ਸਮੁੱਚੀਆਂ ਨਾਗਰਿਕ ਸੇਵਾਵਾਂ ਲਈ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਵੱਲੋਂ ਈ-ਗਵਰਨੈਂਸ ਪ੍ਰਣਾਲੀ ਨਾਲ ਜੋੜ੍ਹਨ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ ਤਾਂ ਜੋ ਉਹ ਇਸ ਪ੍ਰਣਾਲੀ ਨਾਲ ਜੁੜ ਕੇ ਆਮ ਲੋਕਾਂ ਦੇ ਦਸਤਾਵੇਜ ਆਨਲਾਈਨ ਤਸਦੀਕ ਕਰ ਸਕਣ। ਡਿਪਟੀ ਕਮਿਸ਼ਨਰ ਵਿਰਾਜ.ਐਸ.ਤਿੜਕੇ ਨੇ ਦੱਸਿਆ ਕਿ ਹੁਣ ਕੋਈ ਵੀ ਸਬੰਧਿਤ ਸਰਪੰਚ, ਨੰਬਰਦਾਰ ਅਤੇ ਕੌਂਸਲਰ ਆਪਣੇ ਹਲਕੇ,ਪਿੰਡ ਜਾਂ ਵਾਰਡ ਵਿੱਚ ਰਹਿ ਰਹੇ ਵਿਆਕਤੀ ਦੇ ਤਸਤਾਵੇਜ ਈ-ਸੇਵਾ ਆਈ.ਡੀ ਜਾਂ ਵਟਸਐਪ ਰਾਹੀਂ ਆਨਲਾਈਨ ਹੀ ਤਸਦੀਕ ਕਰ ਸਕਦੇ ਹਨ।

ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਨਵੇਕਲੀ ਪਹਿਲਕਦਮੀ ਤਹਿਤ ਅਵਾਮ ਨੂੰ ਸਰਕਾਰੀ ਸੇਵਾਵਾਂ ਦੀ ਡਿਜੀਟਾਈਜ਼ੇਸ਼ਨ ਅਤੇ ਨਾਗਰਿਕਾਂ ਦੇ ਅਨੁਭਵਾਂ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਜਿਸ ਤਹਿਤ ਸਾਰਿਆਂ ਨੂੰ ਆਨ ਬੋਰਡ ਕਰਕੇ ਆਈ.ਡੀਜ਼ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਉਹ ਆਮ ਲੋਕਾਂ ਦੇ ਦਸਤਾਵੇਜ ਆਨ ਲਾਈਨ ਤਸਦੀਕ ਕਰ ਸਕਣ। ਇਸ ਪ੍ਰਣਾਲੀ ਤਹਿਤ ਆਮ ਲੋਕਾਂ ਦਾ ਜਿਥੇ ਸਮਾਂ ਬਚੇਗਾ ,ਉੱਥੇ ਉਹ ਘਰ ਬੈਠੇ ਹੀ ਆਪਣੇ ਜਰੂਰਤ ਦੇ ਦਸਤਾਵੇਜ ਭੋਤਿਕ ਤਸਦੀਕ ਕਰਵਾ ਸਕਣਗੇ ।

ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਸੂਚਨਾਂ ਤਕਨੀਕ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵੱਲੋਂ ਜਿਲ੍ਹੇ ਦੇ ਸਮੂਹ ਸਰਪੰਚਾਂ,ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਲੋੜੀਂਦੀ ਟਰੇਨਿੰਗ ਅਤੇ ਈ-ਸੇਵਾ ਆਈ ਡੀਜ਼ ਵੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਸਬੰਧੀ ਹੋਰ ਕਿਸੇ ਵੀ ਤਰਾਂ ਦੀ ਤਕਨੀਕੀ ਜਾਣਕਾਰੀ ਜਾਂ ਹੋਰ ਟਰੇਨਿੰਗ ਆਦਿ ਲਈ ਜਿਲ੍ਹੇ ਦੇ ਸੂਚਨਾਂ ਤਕਨੀਕ ਸ਼ਾਖਾ ਨਾਲ ਕਿਸੇ ਵੀ ਦਫਤਰੀ ਕੰਮ-ਕਾਜ ਵਾਲੇ ਦਿਨ ਤਾਲਮੇਲ ਕੀਤਾ ਜਾ ਸਕਦਾ ਹੈ।