ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਭੱਤੇ ਚ’ ਕੀਤਾ ਵਾਧਾ
– 1 ਜਨਵਰੀ 2025 ਤੋਂ ਲਾਗੂ ਹੋਵੇਗਾ ਇਹ ਫੈਸਲਾ
ਸਿੱਖਿਆ ਫੋਕਸ, ਜਲੰਧਰ। ਸਰਕਾਰ ਨੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੰਪਿਊਟਰ ਅਧਿਆਪਕਾਂ ਨੂੰ ਮਹਿੰਗਾਈ ਭੱਤੇ ਚ 33 ਫੀਸਦੀ ਵਾਧਾ ਮਿਲਿਆ ਹੈ। PICTES ਦੇ ਕਰਮਚਾਰੀਆਂ ਨੂੰ 33 ਫੀਸਦੀ ਵਾਧੂ ਮਹਿੰਗਾਈ ਭੱਤਾ ਮਿਲੇਗਾ। ਹੁਣ ਮਹਿੰਗਾਈ ਭੱਤਾ 148 ਫੀਸਦੀ ਤੋਂ ਵੱਧ ਕੇ 181 ਫੀਸਦੀ ਹੋ ਗਿਆ ਹੈ। ਇਹ ਫੈਸਲਾ 1 ਜਨਵਰੀ 2025 ਤੋਂ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨ ਲਈ ਹੈ। ਪੰਜਾਬ ਵਿੱਚ ਡਾਕਟਰਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਗਿਆ ਹੈ। ਡਾਕਟਰਾਂ ਦੀ ਤਨਖਾਹ ਤਿੰਨ ਪੜਾਅ ਵਿੱਚ ਵਧੇਗੀ। ਦੱਸ ਦੇਈਏ ਕਿ ਕਿ ਨਿਯੁਕਤੀ ਦੇ ਸਮੇਂ ਡਾਕਟਰਾਂ ਦੀ ਸੈਲਰੀ 56, 100 ਰੁਪਏ ਹੋਵੇਗੀ। 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 67,400 ਰੁਪਏ ਹੋਵੇਗੀ।
10 ਸਾਲ ਦੀ ਨੌਕਰੀ ਪੂਰੀ ਕਰਨ ‘ਤੇ ਸੈਲਰੀ 83, 600 ਰੁਪਏ ਹੋਵੇਗੀ ਅਤੇ 15 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 1. 22 ਲੱਖ ਰੁਪਏ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।