Shiksha Focus

ਬੱਚਿਆਂ ਨਾਲ ਭਰੀ ਸਕੂਲ ਬੱਸ ‘ਤੇ ਡਿੱਗਿਆ ਬਿਜਲੀ ਦਾ ਖੰਭਾ

ਬੱਚਿਆਂ ਨਾਲ ਭਰੀ ਸਕੂਲ ਬੱਸ ‘ਤੇ ਡਿੱਗਿਆ ਬਿਜਲੀ ਦਾ ਖੰਭਾ

 

 

ਸਿੱਖਿਆ ਫੋਕਸ, ਜਲੰਧਰ। ਉਸ ਸਮੇਂ ਹਫ਼ੜਾ-ਦਫੜੀ ਮਚ ਗਈ ਜਦੋਂ ਬੱਚਿਆਂ ਨਾਲ ਭਰੀ ਇਕ ਸਕੂਲ ਬੱਸ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਲਾਂ ਨੇੜੇ ਇਕ ਬਿਜਲੀ ਦਾ ਖੰਭਾ ਟੁੱਟ ਕੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਉੱਤੇ ਡਿੱਗ ਪਿਆ। ਇਸ ਦੌਰਾਨ ਗਨੀਨਤ ਇਹ ਰਹੀ ਕਿ ਖੰਭੇ ਤੋਂ ਕਰੰਟ ਬੱਸ ਤੱਕ ਨਹੀਂ ਪਹੁੰਚ ਸਕਿਆ, ਜਿਸ ਕਾਰਨ ਇਕ ਵੱਡਾ ਹਾਦਸਾ ਟਲ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਬਿਜਲੀ ਸਪਲਾਈ 4 ਘੰਟੇ ਬੰਦ ਰਹੀ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਦਿਨ ਦੁਪਹਿਰ ਨੂੰ ਸਾਢੇ ਤਿੰਨ ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਸਕੂਲ ਤੋਂ ਬਾਅਦ ਬੱਸ ਬੱਚਿਆਂ ਨੂੰ ਘਰ ਲਿਜਾਣ ਲਈ ਬੱਲਾਂ ਪਿੰਡ ਪਹੁੰਚੀ ਅਤੇ ਇਸ ਦੌਰਾਨ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਇਕ ਪਾਸੇ ਗਟਰ ਦਾ ਢੱਕਣ ਸੀ ਜੋ ਟੁੱਟ ਕੇ ਡਿੱਗ ਗਿਆ ਸੀ। ਬੱਸ ਨੂੰ ਬਚਾਉਣ ਲਈ ਡਰਾਈਵਰ ਨੇ ਇਸਨੂੰ ਸਾਈਡ ‘ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਪਰ 4 ਘੰਟੇ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਕਾਫ਼ੀ ਦੇਰ ਬਾਅਦ ਬਿਜਲੀ ਕਰਮਚਾਰੀ ਉੱਥੇ ਪਹੁੰਚੇ, ਬਿਜਲੀ ਕੱਟ ਦਿੱਤੀ ਅਤੇ ਖੰਭੇ ਤੋਂ ਟੁੱਟੀਆਂ ਤਾਰਾਂ ਨੂੰ ਹਟਾਇਆ ਗਿਆ।