ਅਧਿਆਪਕ ਤਰੱਕੀ ਨੀਤੀ ਖ਼ਿਲਾਫ਼ ਡੀਟੀਐਫ ਦੀ ਦ੍ਰਿੜਤਾ ਨਾਲ ਸੰਘਰਸ਼ ਲੜਨ ਦੀ ਤਿਆਰੀ
– ਲੈਕਚਰਾਰਾਂ ਨੂੰ ਤਰੱਕੀਆਂ ਦੇ ਕੇ ਖੋਹਣਾਂ ਸਰਾਸਰ ਧੱਕਾ – ਡੀਟੀਐਫ਼
ਸਿੱਖਿਆ ਫੋਕਸ, ਮਾਨਸਾ (22 ਜਨਵਰੀ)। ਸਿੱਖਿਆ ਵਿਭਾਗ ਵੱਲੋਂ ਨਵ ਪਦ ਉਨਤ ਲੈਕਚਰਾਰਾਂ ਨੂੰ ਡੀਬਾਰ ਕਰਨਾਂ ਪੰਜਾਬ ਦੇ ਸੈਂਕੜੇ ਤਰੱਕੀ ਯਾਫ਼ਤਾ ਅਧਿਆਪਕਾਂ ਨਾਲ਼ ਸ਼ਰੇਆਮ ਧੱਕੇਸ਼ਾਹੀ ਅਤੇ ਉਨ੍ਹਾਂ ਦੇ ਸਟੇਸ਼ਨ ਚੋਣ ਦੇ ਬੁਨਿਆਦੀ ਹੱਕ ਤੇ ਹਮਲਾ ਹੈ। ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਅਧਿਆਪਕ ਵਿਰੋਧੀ ਤਰੱਕੀ ਨੀਤੀ ਖ਼ਿਲਾਫ਼ ਦ੍ਰਿੜਤਾ ਨਾਲ ਲਗਾਤਾਰ ਸੰਘਰਸ਼ ਲੜਿਆ ਜਾਵੇਗਾ।
ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਦ ਉਨਤ ਹੋਏ ਲੈਕਚਰਾਰਾਂ ਨੂੰ ਵਿਭਾਗ ਵੱਲੋਂ ਢੁਕਵੇਂ ਸਟੇਸ਼ਨ ਦੇਣ ਦੀ ਥਾਂ ਡੀਬਾਰ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਇਸ ਨਾਦਰਸ਼ਾਹੀ ਫੁਰਮਾਨ ਕਾਰਨ ਲਗਭੱਗ 600 ਅਧਿਆਪਕ ਪ੍ਰਭਾਵਿਤ ਹੋਣਗੇ।
ਜਿਨ੍ਹਾਂ ਨੂੰ ਵਿਭਾਗ ਨੇ ਉਨ੍ਹਾਂ ਦੀ ਰਿਹਾਇਸ਼ ਤੋਂ ਸੈਂਕੜੇ ਮੀਲ ਦੂਰ ਸਟੇਸ਼ਨ ਦਿੱਤੇ ਹੋਏ ਹਨ, ਜਦ ਕਿ ਇਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਵਿੱਚ ਸੈਂਕੜੇ ਸਟੇਸ਼ਨ ਖਾਲੀ ਪਏ ਹਨ। ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਲਗਾਤਾਰ ਇਹਨਾਂ ਅਧਿਆਪਕਾਂ ਦੀ ਨੇੜਲੇ ਸਟੇਸ਼ਨ ਪ੍ਰਾਪਤੀ ਦੀ ਹੱਕੀ ਮੰਗ ‘ਤੇ ਅਤੇ ਹੋਰ ਅਧਿਆਪਕ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਹੈ।
ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਲਗਾਤਾਰ ਗੱਲਬਾਤ ਤੋਂ ਭੱਜ ਰਹੇ ਹਨ। ਅਧਿਆਪਕਾਂ ਦੇ ਹੱਕੀ ਅਤੇ ਵਾਜਿਬ ਮਸਲਿਆਂ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਹੇ। ਹੁਣ ਵੀ ਇੱਕ ਪਾਸੇ ਉਹਨਾਂ ਨੇ 22 ਜਨਵਰੀ ਨੂੰ ਡੀ, ਟੀ, ਐਫ , ਅਤੇ ਸਾਂਝੇ ਅਧਿਆਪਕ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੋਇਆ, ਦੂਜੇ ਪਾਸੇ ਇਸ ਮੰਗ ‘ਤੇ, ਜੋ ਵਿਚਾਰ ਅਧੀਨ ਮੰਗਾਂ ਵਿੱਚ ਪ੍ਰਮੁੱਖਤਾ ਨਾਲ ਸ਼ਾਮਿਲ ਹੈ, ਅਧਿਆਪਕਾਂ ਦੇ ਪਦ ਉਨਤੀ ਦੇ ਹੱਕ ‘ਤੇ ਗੈਰ ਮਨੁੱਖੀ ਕੁਹਾੜਾ ਚਲਾਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਡੀਬਾਰ ਕਰਨ ਵਾਲੇ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਹਨਾਂ ਅਧਿਆਪਕਾਂ ਨੂੰ ਸਾਰੇ ਖਾਲੀ ਸਟੇਸ਼ਨਾਂ ‘ਤੇ ਦੁਬਾਰਾ ਸਟੇਸ਼ਨ ਚੋਣ ਕਰਵਾ ਕੇ ਢੁਕਵੇਂ ਸਟੇਸ਼ਨ ਅਲਾਟ ਕੀਤੇ ਜਾਣ।
ਇਸ ਮੌਕੇਜਰਨੈਲ ਬੋਹਾ, ਗੁਰਵਿੰਦਰ ਰੱਲਾ, ਮਨਜੀਤ ਅਕਲੀਆ, ਰਾਜੇਸ਼ ਰੱਲਾ, ਗੁਰਵਿੰਦਰ ਦਸਾਉਂਧੀਆਂ, ਰਾਜ ਸਿੰਘ ,ਅਮਰੀਕ ਗਾਮੀਵਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ,ਬਲਕਾਰ ਸਿੰਘ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਜਗਦੇਵ ਸਿੰਘ, ਮੱਘਰ ਸਿੰਘ, ਜਗਪਾਲ ਸਿੰਘ, ਅਮ੍ਰਿਤਪਾਲ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਰੇਨੂੰ ਬਾਲਾ, ਅਮਰਪ੍ਰੀਤ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ।