ਬੋਰਡ ਕਲਾਸਾਂ ‘ਚੋਂ ਵਿਦਿਆਰਥੀ ਨਹੀਂ ਕੀਤਾ ਦਾ ਸਕੇਗਾ ਫੇਲ੍ਹ!
– ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਵਪਾਰਕ ਤੇ ਤਕਨੀਕੀ ਕੁਸ਼ਲਤਾ ਵਿਚ ਸਮਰੱਥ ਬਣਾਉਣ ਲਈ 22 ਨਵੇਂ ਵਿਸ਼ੇ ਸਿਲੇਬਸ ਚ ਸ਼ਾਮਿਲ
ਸਿੱਖਿਆ ਫੋਕਸ, ਚੰਡੀਗੜ੍ਹ। ਸੈਂਟਰਲ ਬੋਰਡ ਆਫ ਸੈਕੇਂਡਰੀ ਐਜੂਕੇਸ਼ਨ (CBSE) ਨੇ ਸਿੱਖਿਆ ਤਜਰਬੇ ਨੂੰ ਬੇਹਤਰ ਬਣਾਉਣ ਤੇ ਰਾਸ਼ਟਰੀ ਸਿੱਖਿਆ ਨੀਤੀ (NEP) 2020 ਨਾਲ ਤਾਲਮੇਲ ਬਿਠਾਉਣ ਦੇ ਉਦੇਸ਼ ਨਾਲ ਕਈ ਸੁਧਾਰਾਂ ਦਾ ਐਲਾਨ ਕੀਤਾ ਹੈ। ਬੋਰਡ ਨੇ ਐਲਾਨ ਕੀਤਾ ਕਿ 10ਵੀਂ ਦੀ ਬੋਰਡ ਪ੍ਰੀਖਿਆ ਵਿਚ ਜੇਕਰ ਕੋਈ ਵਿਦਿਆਰਥੀ ਸਾਇੰਸ, ਗਣਿਤ ਜਾਂ ਸਮਾਜਿਕ ਵਿਗਿਆਨ ਵਰਗੇ ਮੁੱਖ ਵਿਸ਼ਿਆਂ ਵਿਚੋਂ ਕਿਸੇ ਇਕ ਵਿਚ ਫੇਲ ਹੁੰਦਾ ਹੈ ਤਾਂ ਉਸ ਵਿਸ਼ੇ ਨੂੰ 6ਵੇਂ ਵਾਧੂ ਹੁਨਰ ਵਿਸ਼ੇ ਬਦਲ ਦਿੱਤਾ ਜਾਵੇਗਾ।
ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਜ਼ੋਰ ਵਿਸ਼ਿਆਂ ਵਿਚ ਅਸਫਲਤਾ ਤੋਂ ਬਚਾਉਣ ਦੇ ਨਾਲ-ਨਾਲ ਸਕਿਲ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਨੇ 9ਵੀਂ ਤੇ 10ਵੀਂ ਕਲਾਸ ਲਈ 22 ਅਜਿਹੇ ਵਿਸ਼ੇ ਸ਼ਾਮਲ ਕੀਤੇ ਹਨ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਵਪਾਰਕ ਤੇ ਤਕਨੀਕੀ ਕੁਸ਼ਲਤਾ ਵਿਚ ਸਮਰੱਥ ਬਣਾਉਣ ਦਾ ਮੌਕਾ ਦਿੰਦੇ ਹਨ।
CBSE ਦੀ ਨਵੀਂ ਪਹਿਲਕਦਮੀ ਨਾਲ ਵਿਦਿਆਰਥੀਆਂ ਵਿਚ ਫੇਲ੍ਹ ਹੋਣ ਦਾ ਡਰ ਘੱਟ ਜਾਵੇਗਾ। ਸੀਬੀਐੱਸਈ ਨੇ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੈਸਟ ਆਫ ਫਾਈਵ ਦੇ ਆਧਾਰ ‘ਤੇ ਕੀਤਾ ਜਾਵੇਗਾ। ਮਤਲਬ ਜੇਕਰ ਕੋਈ ਵਿਦਿਆਰਥੀ ਵਿਗਿਆਨ, ਗਣਿਤ ਜਾਂ ਸਮਾਜਿਕ ਵਿਗਿਆਨ ਵਿਚੋਂ ਕਿਸੇ ਇਕ ਵਿਚੋਂ ਅਸਫਲ ਹੁੰਦਾ ਹੈ ਤਾਂ ਛੇਵੇਂ ਵਾਧੂ ਹੁਨਰ ਵਿਸ਼ੇ ਨੂੰ ਅੰਕਾਂ ਵਿਚ ਸ਼ਾਮਲ ਕਰਕੇ ਉਸ ਦੇ ਪ੍ਰਤੀਸ਼ਤ ਦੀ ਗਣਨਾ ਕੀਤੀ ਜਾਵੇਗੀ।